ਦੂਸਰੀ ਸੰਸਾਰ ਜੰਗ ਤੋਂ ਬਾਅਦ ਦੁਨੀਆ ਦੇ ਪੈਮਾਨੇ ਤੇ ਦੋ ਬਲਾਕ ਉਭਰਕੇ ਸਾਹਮਣੇ ਆਏ ਸਨ ਇਕ ਜਿਸ ਦੀ ਨੁਮਾਇੰਦਗੀ ਸੋਵੀਅਤ ਯੂਨੀਅਨ ਕਰਦਾ ਸੀ ਤੇ ਦੂਸਰਾ ਜਿਸ ਦੀ ਨੁਮਾਇੰਦਗੀ ਅਮਰੀਕਾ ਦੇ ਹੱਥ ਸੀ ਇਕ ਬਲਾਕ ਨੂੰ ਡਿਗਿਆਂ ਲਗਭਗ20ਵਰ੍ਹੇ ਹੋ ਗਏ ਹਨ ਇਹ ਚਿਤਵਿਆ ਜਾ ਰਿਹਾ ਸੀ ਕਿ ਹੁਣ ਦੁਨੀਆ ਦੇ ਪੈਮਾਨੇ ਤੇ ਅਮਰੀਕਾ ਦੀ ਪ੍ਰਭੂ ਸੱਤਾ ਇਸ ਤਰ੍ਹਾਂ ਬਰਕਰਾਰ ਰਹੇਗੀ ਜਿਸ ਤਰ੍ਹਾਂ ਕਦੀ ਬਰਤਾਨਵੀ ਸਾਮਰਾਜ ਦੀ ਸੀ ਜਿਨ੍ਹਾਂ ਦਾ ਦੁਨੀਆ ਦੇ ਕੋਨੇ ਤੋਂ ਕਦੀ ਵੀ ਸੂਰਜ ਛਿਪਦਾ ਨਹੀਂ ਸੀ ਦੂਸਰੀ ਸੰਸਾਰ ਜੰਗ ਤੋਂ ਬਾਅਦ ਅਮਰੀਕਨ ਰਾਸ਼ਟਰਪਤੀ ਰੂਸਵੈਲਟ ਦੀ ਇਹ ਸਮਝਦਾਰੀ ਸੀ ਕਿ ਅਮਰੀਕਾ ਦੀ ਪ੍ਰਭੂ ਸੱਤਾ ਦੁਨੀਆ ਦੇ ਪੈਮਾਨੇ ਤੇ ਸਥਾਪਤ ਕਰਨਾ ਸਾਡਾ ਮੁੱਖ ਮਕਸਦ ਹੈ ਉਸ ਸਮੇਂ ਦਾ ਉਲੇਖ ਕਰਦੇ ਹਾਂ ਡਿਪਲੋਮੇਟ ਇਤਿਹਾਸਕ ਜੈਫਰੀ ਵਰਨਰ ਦੀ ਸਮਝਦਾਰੀ ਸੀ ਕਿ ਦੂਸਰੀ ਸੰਸਾਰ ਜੰਗ ਤੋਂ ਬਾਅਦ ਬਹੁਤ ਵੱਡਾ ਦੁਨੀਆ ਦਾ ਖੇਤਰ ਜਿਸ ਵਿਚ ਪੱਛਮੀ ਹਿੱਸਾ, ਸਾਬਕਾ ਬਰਤਾਨੀਆ ਦੀਆਂ ਬਸਤੀਆਂ ਅਤੇ ਤੇਲ ਦੇ ਸਰੋਤਾਂ ਨਾਲ ਭਰਪੂਰ ਮੱਧ ਏਸ਼ੀਆ ਦਾ ਖਿੱਤਾ ਅਮਰੀਕਾ ਲਈ ਖਾਲੀ ਪਿਆ ਸੀ ਇਸ ਸਮੇਂ ਅਮਰੀਕਾ ਦੀ ਮਿਲਟਰੀ ਅਤੇ ਆਰਥਿਕ ਤਾਕਤ ਅੱਗੇ ਕੋਈ ਵੀ ਸਵਾਲੀਆਚਿੰਨ੍ਹ ਨਹੀਂ ਸੀ ਅਮਰੀਕਾ ਨੇ ਆਪਣੀ ਇਸ ਕਿਸਮ ਦੀ ਸਮਝਦਾਰੀ ਤਹਿਤ ਆਪਣੀ ਪ੍ਰਭੂ ਸੱਤਾ ਨੂੰ ਦੁਨੀਆ ਦੇ ਪੈਮਾਨੇ ਤੇ ਸਥਾਪਤ ਕਰਨ ਹਿੱਤ ਲਗਾਤਾਰ ਆਰਥਿਕ ਅਤੇ ਮਿਲਟਰੀ ਤਾਕਤ ਨੂੰ ਸਥਾਪਤ ਕਰਨ ਲਈ ਵਿਦੇਸ਼ ਨੀਤੀ ਤੈਅ ਕੀਤੀ ਇਸ ਵਿਦੇਸ਼ ਨੀਤੀ ਤਹਿਤ ਦੁਨੀਆ ਦੇ ਹਰੇਕ ਕੋਨੇ ਤੇ ਜਿਥੇ ਵੀ ਉਨ੍ਹਾਂ ਨੂੰ ਕੋਈ ਅੜਿੱਕਾ ਨਜ਼ਰ ਆਇਆ ਜਾਂ ਤਾਂ ਉਸ ਨੂੰ ਮਿਲਟਰੀ ਤਾਕਤ ਨਾਲ ਨੱਪ ਦਿੱਤਾ ਗਿਆ ਜਾਂ ਫਿਰ ਉਸ ਮੁਲਕ ਦੀ ਆਰਥਿਕਤਾ ਜੰਗੀ ਸਮਾਨ ਖਰੀਦਣ ਵੱਲ ਨੂੰ ਸੇਧਕ ਕਰ ਦਿੱਤੀ ਇਸ ਦੀ ਸਪਸ਼ਟ ਉਦਾਹਰਨ ਸੋਵੀਅਤ ਯੂਨੀਅਨ ਨੂੰ ਵੀ ਇਸ ਰਸਤੇ ਤੇ ਮੁਕਾਬਲੇ ਵਿਚ ਤੋਰ ਲਿਆ ਅਤੇ ਹੌਲੀ ਹੌਲੀ ਸੋਵੀਅਤ ਯੂਨੀਅਨ ਢਹਿ ਢੇਰੀ ਹੋ ਗਿਆ ਲਗਾਤਾਰ ਅਮਰੀਕਾ ਨੇ ਆਪਣੀਆਂ ਨੀਤੀਆਂ ਨੂੰ ਇਸ ਕਦਰ ਜਾਰੀ ਰੱਖਿਆ ਕਿ ਕਿਸੇ ਨਾ ਕਿਸੇ ਰੂਪ ਵਿਚ ਮਿਲਟਰੀ ਅਤੇ ਆਰਥਿਕ ਤਾਕਤ ਨੂੰ ਦੁਨੀਆ ਵਿਚ ਸਥਾਪਤ ਕਰਕੇ ਰੱਖਿਆ ਜਾਵੇਗਾ ਪ੍ਰੰਤੂ ਇਸ ਦਾ ਜੋ ਨਤੀਜਾ ਅਮਰੀਕਾ ਚਾਹੁੰਦਾ ਸੀ ਕਿ ਇਸ ਨੀਤੀ ਤਹਿਤ ਉਨ੍ਹਾਂ ਦੀ ਘਰੇਲੂ ਆਰਥਿਕਤਾ ਤਾਕਤਵਰ ਹੋਵੇਗੀ ਅਤੇ ਉਨ੍ਹਾਂ ਦੇ ਦੁਬਾਰਾ ਬਣਾਏ ਜਾਂ ਚਲਾਏ ਜਾਂਦੇ ਦੁਨੀਆ ਦੇ ਸਿਆਸੀ ਅਦਾਰੇ ਵੀ ਵਿਸ਼ਵ ਪੱਧਰ ਤੇ ਸਥਾਪਤ ਹੋਣਗੇ ਇਸ ਕਾਰਜ ਲਈ ਲਗਾਤਾਰ ਯੂ ਐਨ ਨੂੰ ਵੀ ਅਮਰੀਕਾ ਆਪਣੇ ਹਿੱਤਾਂ ਲਈ ਵਰਤਦਾ ਰਿਹਾ ਅਤੇ ਨਾਟੋ ਅਜਿਹਾ ਗਰੁੱਪ ਬਣ ਗਿਆ ਜਿਹੜਾ ਸਿੱਧੇ ਜਾਂ ਅਸਿੱਧੇ ਰੂਪ ਵਿਚ ਮਿਲਟਰੀ ਤਾਕਤ ਨੂੰ ਕਿਸੇ ਮੁਲਕ ਖਿਲਾਫ਼ ਵਰਤਣ ਦਾ ਸੰਦ ਬਣ ਗਿਆ ਹੈ ਪਿਛਲੇ ਹੀ ਤਿੰਨ ਦਹਾਕਿਆਂ  ਇਕ ਘਟਨਕ੍ਰਮ ਇਹ ਵੀ ਵਾਪਰਿਆ ਕਿ ਯੂਰਪ ਆਪਣੇ ਪੈਰਾਂ ਤੇ ਹੋ ਗਿਆ ਅਤੇ ਜਾਪਾਨ ਕੇਂਦਰਤ ਏਸ਼ੀਆ ਨੇ ਆਪਣੀ ਤਾਕਤ ਸਥਾਪਤ ਕਰ ਲਈ ਕਿਸੇ ਨਾ ਕਿਸੇ ਪੱਧਰ ਤੇ ਚੀਨ ਅਤੇ ਭਾਰਤ ਨੇ ਵੀ ਆਪਣੇ ਆਪ ਨੂੰ ਮੁਕਾਬਲੇ ਉਪਰ ਖੜ੍ਹਾ ਕਰ ਲਿਆ ਹਾਲਾਂਕਿ ਇਨ੍ਹਾਂ ਮੁਲਕਾਂ ਦੀਆਂ ਅੰਦਰੂਨੀ ਸਮੱਸਿਆਵਾਂ ਅਤੇ ਗਰੀਬੀ ਕਾਰਨ ਕਈ ਕਿਸਮ ਦੀਆਂ ਦਿੱਕਤਾਂ ਹਨ ਕਈ ਵਾਰੀ ਇਹ ਧਾਰਨਾ ਸਥਾਪਤ ਕੀਤੀ ਜਾ ਰਹੀ ਹੈ ਕਿ ਅਮਰੀਕਾ ਦਾ ਮੁਕਾਬਲਾ ਕਰਨ ਲਈ ਚੀਨ ਇਕ ਤਾਕਤ ਦੇ ਤੌਰ ਤੇ ਉਭਰ ਆਇਆ ਹੈ ਹਾਲਾਂਕਿ ਜਿਸ ਕਿਸਮ ਨਾਲ ਅਮਰੀਕਾ ਦੀਆਂ ਲਾਲਸਾਵਾਂ ਅਤੇ ਨੀਤੀਆਂ ਹਨ ਉਹ ਲਗਾਤਾਰ ਭਵਿੱਖ ਵਿਚ ਵੀ ਆਪਣਾ ਰੰਗ ਵਿਖਾਉਂਦੀਆਂ ਰਹਿਣਗੀਆਂ ਕਿਉਂਕਿ ਬਹੁਤ ਵੱਡੇ ਘਰਾਣੇ ਜਿਹੜੇ ਲਗਾਤਾਰ ਕਿਸੇ ਨਾ ਕਿਸੇ ਰੂਪ ਵਿਚ ਦੁਨੀਆ ਦੇ ਪੈਮਾਨੇ ਤੇ ਛਾਏ ਹੋਏ ਹਨ ਪ੍ਰਸਿੱਧ ਵਿਦਵਾਨ ਜੌਨ ਡੇਵੀ ਨੇ ਇਕ ਵਾਰੀ ਕਿਹਾ ਸੀ ਕਿ ਅਮਰੀਕਾ ਤੱਤ ਰੂਪ ਵਿਚ ਉਹ ਸਮਾਜ ਹੈ ਜਿਹੜਾ ਵੱਡੇ ਘਰਾਣਿਆਂ ਦੇ ਛਾਏ ਹੇਠ ਚਲ ਰਿਹਾ ਹੈ

ਸਥਿਤੀ ਦਾ ਇਕ ਪਹਿਲੂ ਜਿਹੜਾ ਲਗਾਤਾਰ ਅਮਰੀਕਾ ਦੇ ਘਰੇਲੂ ਹਾਲਾਤ ਨੂੰ ਵਿਗਾੜ ਰਿਹਾ ਹੈ ਉਹ ਉਥੋਂ ਦੀਆਂ ਸੇਵਾਵਾਂ ਜਿਨ੍ਹਾਂ ਵਿਚ ਸਿੱਖਿਆ, ਨੌਕਰੀ, ਸਿਹਤ ਸਹੂਲਤਾਂ ਅਤੇ ਪ੍ਰਦੂਸ਼ਣ ਰਹਿਤ ਸਮਾਜ ਵਰਗੇ ਮਸਲੇ ਹਨ ਇਹ ਲਗਾਤਾਰ ਅਮਰੀਕਨਾਂ ਲਈ ਚਿੰਤਾ ਦਾ ਵਿਸ਼ਾ ਬਣੇ ਹੋਏ ਹਨ ਪਿਛੇ ਜਿਹੇ ਕਰਾਏ ਗਏ ਇਕ ਸਰਵੇਖਣ ਮੁਤਾਬਕ ਬਹੁਗਿਣਤੀ ਲੋਕਾਂ ਦੀ ਧਾਰਨਾ ਸੀ ਕਿ ਅਮੀਰਾਂ ਤੇ ਟੈਕਸ ਲਾਏ ਜਾਣ ਅਤੇ ਲੋਕਾਂ ਨੂੰ ਵੱਧ ਰਾਹਤ ਟੈਕਸਾਂ ਤੋਂ ਦਿੱਤੀ ਜਾਵੇ ਇਸੇ ਤਰ੍ਹਾਂ ਅਮਰੀਕਾ ਦੇ ਅੰਦਰ ਇਕ ਧਾਰਨਾ ਇਹ ਸਥਾਪਤ ਹੋ ਰਹੀ ਹੈ ਕਿ ਉਨ੍ਹਾਂ ਦੇ ਕੰਗਾਲੀਆਪਣ ਦਾ ਇਕ ਪਹਿਲੂ ਇਰਾਕ ਅਤੇ ਅਫ਼ਗਾਨਿਸਤਾਨ ਤੇ ਹਮਲਾ ਕਰਨਾ ਹੈ ਜਿਸ ਨਾਲ4.4ਟਿਰੀਲੀਅਨ ਡਾਲਰ ਅਮਰੀਕਾ ਦੇ ਖਰਚ ਹੋਏ ਹਨ ਸਥਿਤੀ ਦਾ ਨਿਰਾਸ਼ਾਜਨਕ ਪਹਿਲੂ ਇਹ ਹੈ ਕਿ ਅਮਰੀਕਾ ਨੇ ਆਪਣੇ ਮਿਲਟਰੀ ਖਰਚਿਆਂ 2011ਵਿਚ ਜੋ ਬਜਟ ਰੱਖਿਆ ਹੈ ਉਹ ਲਗਭਗ ਸਮੁੱਚੀ ਦੁਨੀਆ ਦੇ ਮਿਲਟਰੀ ਖਰਚਿਆਂ ਦੇ ਬਰਾਬਰ ਹੈ ਇਸ ਨਾਲ ਅਮਰੀਕਾ ਲਗਾਤਾਰ ਇਕ ਕਿਸਮ ਦੇ ਸੰਕਟ ਦਰ ਸੰਕਟ ਵਿਚ ਘਿਰਦਾ ਜਾ ਰਿਹਾ ਹੈ ਉਨ੍ਹਾਂ ਦੀ ਕਰਜ਼ਾਗ੍ਰਸਤ ਆਰਥਿਕਤਾ ਲੰਬੇ ਸਮੇਂ ਤੋਂ ਬਰਕਰਾਰ ਹੈ ਬੇਰੁਜ਼ਗਾਰੀ ਦਾ ਟਾਈਮ ਅਮਰੀਕਨਾਂ ਨੂੰ ਲਗਾਤਾਰ ਸਤਾ ਰਿਹਾ ਹੈ ਤੱਤ ਰੂਪ ਵਿਚ ਅਮਰੀਕਾ ਆਪਣੀ ਪਿਛਲੇ ਦੂਸਰੀ ਸੰਸਾਰ ਜੰਗ ਤੋਂ ਬਾਅਦ ਦੇ ਸੋਚਣ ਢੰਗ ਵਿਚ ਕੋਈ ਵੀ ਤਬਦੀਲੀ ਨਹੀਂ ਲੈ ਕੇ ਰਿਹਾ ਹਾਲਾਂਕਿ ਅਮਰੀਕਾ ਦੇ ਆਪਣੇ ਗੁਆਂਢੀ ਖਿੱਤੇ ਲਾਤੀਨੀ ਅਮਰੀਕਾ ਇਨ੍ਹਾਂ ਨੀਤੀਆਂ ਕਰਕੇ ਹੀ ਉਨ੍ਹਾਂ ਦੇ ਸਿਕੰਜ਼ੇ ਵਿਚੋਂ ਬਾਹਰ ਹੋ ਗਿਆ ਹੈ ਲਗਾਤਾਰ ਅਮਰੀਕਾ ਦੇ ਵਿਰੋਧ ਵਿਚ ਕਈ ਖਿੱਤਿਆਂ ਵਿਚ ਵਿਸ਼ੇਸ਼ ਕਰਕੇ ਅਰਬ ਮੁਲਕਾਂ ਵਿਚ ਰੈਡੀਕਲ ਰਾਸ਼ਟਰਵਾਦ ਦਾ ਉਭਾਰ ਵੀ ਇਸ ਦਾ ਨਤੀਜਾ ਹੈ

ਸਮੁੱਚੀ ਵਿਸ਼ਵ ਦੁਨੀਆ ਜਿਸ ਸਥਿਤੀ ਉਪਰ ਖੜ੍ਹੀ ਹੈ ਵੱਖ ਵੱਖ ਮੁਲਕਾਂ ਵਿਚ ਆਪੋਆਪਣੇ ਕਿਸਮ ਨਾਲ ਲੋਕ ਮੁਕਤ ਬਾਜ਼ਾਰ ਦੇ ਮਾਡਲ ਤੋਂ ਅਤੇ ਵਿਸ਼ਵ ਪੂੰਜੀਵਾਦੀ ਪ੍ਰਬੰਧ ਦੇ ਚੱਲਣ ਢੰਗ ਤੋਂ ਉਕਤਾ ਰਹੇ ਹਨ ਉਹ ਆਪੋਆਪਣੇ ਢੰਗਾਂ ਨਾਲ ਬਦਲਵੇਂ ਮਾਡਲਾਂ ਦੀ ਤਲਾਸ਼ ਵਿਚ ਹਨ ਇਥੋਂ ਤੱਕ ਕਿ ਵਿਕਸਿਤ ਦੇਸ਼ ਜਿਨ੍ਹਾਂ ਵਿਚ ਯੂਰਪ ਤੋਂ ਲੈ ਕੇ ਕੈਨੇਡਾ, ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਤੱਕ ਇਹ ਧਾਰਨਾ ਸਥਾਪਤ ਹੁੰਦੀ ਜਾ ਰਹੀ ਹੈ ਕਿ ਲੋਕਾਂ ਦੀਆਂ ਬੁਨਿਆਦੀ ਸਹੂਲਤਾਂ ਅਤੇ ਮਸਲਿਆਂ ਦਾ ਹੱਲ ਕਾਰਪੋਰੇਟ ਸੈਕਟਰ ਕੋਲ ਨਹੀਂ ਹੈ ਹਾਲਾਂਕਿ ਇਨ੍ਹਾਂ ਮੁਲਕਾਂ ਦੀਆਂ ਸਰਕਾਰਾਂ ਸਿੱਧੇ ਜਾਂ ਅਸਿੱਧੇ ਰੂਪ ਵਿਚ ਕਾਰਪੋਰੇਟ ਘਰਾਣਿਆਂ ਦੇ ਸਹਾਰੇ ਨਾਲ ਚਲ ਰਹੀਆਂ ਹਨ ਜਾਂ ਉਨ੍ਹਾਂ ਦੇ ਨੀਤੀ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਾਰਜ ਕਰ ਰਹੀਆਂ ਹਨ ਇਸੇ ਤਰ੍ਹਾਂ ਅਰਬ ਮੁਲਕਾਂ ਵਿਚ ਜਿਸ ਕਿਸਮ ਨਾਲ ਪੁਰਾਣੇ ਪ੍ਰਬੰਧ ਸਥਾਪਤ ਹੋਏ ਪਏ ਸਨ ਉਨ੍ਹਾਂ ਦੇ ਖਿਲਾਫ਼ ਰੋਹ ਲਗਾਤਾਰ ਪਣਪਣ ਰਿਹਾ ਹੈ ਏਸ਼ੀਆ ਦਾ ਖਿੱਤਾ ਵੀ ਕਿਸੇ ਨਾ ਕਿਸੇ ਰੂਪ ਵਿਚ ਕਰਵਟ ਲੈ ਰਿਹਾ ਹੈ ਲਾਤੀਨੀ ਅਮਰੀਕਾ ਤਾਂ ਪਹਿਲਾਂ ਹੀ ਇਕ ਨਵੇਂ ਸੰਸਾਰ ਦੀ ਸਿਰਜਣਾ ਵੱਲ ਨੂੰ ਕਦਮ ਪੁੱਟ ਚੁੱਕਾ ਹੈ ਅਜਿਹੀ ਦੁਨੀਆ ਦੀ ਸੰਰਚਨਾ ਨੂੰ ਸਹੀ ਸੰਦਰਭ ਵਿਚ ਸਮਝਣ ਲਈ ਅਤੇ ਇਕ ਬਦਲਵਾਂ ਆਰਥਿਕ ਮਾਡਲ ਵਿਕਸਿਤ ਕਰਨ ਲਈ ਇਤਿਹਾਸ ਉਪਰ ਮੁੜ ਗੌਰ ਕਰਨ ਦੀ ਜ਼ਰੂਰਤ ਹੈ ਜਿਹੜਾ ਕਦੀ ਮਾਰਕਸ ਦੇ ਸੁਪਨਿਆਂ ਵਿਚ ਸੀ ਕਿ ਕਿਰਤ ਕਰਨ ਵਾਲਿਆਂ ਦੀ ਤਾਕਤ ਜਥੇਬੰਦ ਕਰਕੇ ਉਨ੍ਹਾਂ ਨੂੰ ਸਰਮਾਏ ਨੂੰ ਚਲਾਉਣ ਦੇ ਢੰਗ ਇਜਾਤ ਕਰਨ ਦੀ ਜ਼ਰੂਰਤ ਹੈ ਇਹ ਸਿਰਫ਼ ਲੋਕਾਂ ਦੇ ਰੋਜ਼ਰਮਾ ਦੇ ਜੀਵਨ ਨਾਲ ਸਬੰਧਤ ਮਸਲਿਆਂ ਨੂੰ ਜੋੜ ਕੇ ਜਥੇਬੰਦਕ ਹੋ ਕੇ ਸੰਘਰਸ਼ਾਂ ਦੇ ਰਾਹ ਤੇ ਵਿਕਸਿਤ ਕਰਨ ਨਾਲ ਹੀ ਸੰਭਵ ਹੈ ਜੇ ਇਸ ਦਿਸ਼ਾ ਵਿਚ ਦੁਨੀਆ ਦੇ ਕੋਨਿਆਂ ਨੇ ਕਰਵਟ ਨਾ ਲਈ ਤਾਂ ਆਰਥਿਕ ਮੰਦਵਾੜਿਆਂ ਚੋਂ ਅਮਰੀਕਨ ਸਾਮਰਾਜ ਮੁੜ ੳਭਰਨ ਦੀ ਸਮਰਥਾ ਹਾਸਲ ਕਰ ਲਵੇਗਾ ਇਸ ਨੂੰ ਰਾਜਨੀਤਕ ਦ੍ਰਿਸ਼ਟੀਕੋਣ ਤੋਂ ਵੱਧ ਵਿਚਾਰਨ ਦੀ ਲੋੜ ਹੈ ਹਾਲਾਂਕਿ ਆਰਥਿਕ ਮੰਦਵਾੜੇ ਲਗਾਤਾਰ ਰਾਜਨੀਤੀਵਾਨਾਂ ਦੀ ਨੀਂਦ ਹਰਾਮ ਕਰ ਰਹੇ ਹਨ ਪ੍ਰੰਤੂ ਇਕ ਬਦਲਵਾਂ ਕੋਈ ਵੀ ਪ੍ਰਬੰਧ ਤੱਤ ਰੂਪ ਵਿਚ ਸਾਹਮਣੇ ਨਾ ਆਉਣ ਕਰਕੇ ਅਤੇ ਪੂੰਜੀ ਦੇ ਰਸਤਿਆਂ ਰਾਹੀਂ ਹੋਏ ਵਿਕਾਸ ਦੇ ਮਾਡਲਾਂ ਵਿਚ ਮੰਡੀ ਦੀਆਂ ਕਦਰਾਂ ਕੀਮਤਾਂ, ਸੰਸਥਾਵਾਂ ਅਤੇ ਵਿਚਾਰਾਂ ਦੀ ਭਰਮਾਰ ਬਰਕਰਾਰ ਹੈ ਸੋ, ਇਸ ਸਥਿਤੀ ਨੂੰ ਕਈ ਪਹਿਲੂਆਂ ਤੋਂ ਵਿਚਾਰਨ ਹਿੱਤ ਹੋਰ ਚਰਚਾ ਜਾਰੀ ਰਹਿਣ ਦੀ ਵਕਾਲਤ ਕਰਦੇ ਹਾਂ