ਦੰਗੇ, ਪੂੰਜੀਵਾਦ ਤੇ ਨੌਜਵਾਨਾਂ ਦੇ ਸੋਚਣ ਦਾ ਮਸਲਾ

 ਬਲਜਿੰਦਰ ਸਿੰਘ

ਕਦੀ ਕਿਸੇ ਨੇ ਸੁਪਨੇ ਵਿਚ ਵੀ ਸੋਚਿਆ ਹੋਣਾ ਕਿ ਦੁਨੀਆ ਦੀ ਸਭ ਤੋਂ ਵੱਡੀ ਸਭਿਅਤਾ ਦਾ ਕੇਂਦਰਬਿੰਦੂ ਰਿਹਾ ਬਰਤਾਨੀਆ ਇਕ ਦਿਨ ਉਨ੍ਹਾਂ ਅਣਵਿਕਸਤ ਮੁਲਕਾਂ ਦੀਆਂ ਲੜਾਈਆਂ ਵਾਂਗ ਆਪਣਾ ਰੂਪ ਦਿਖਾਵੇਗਾ ਅਕਸਰ ਇਹ ਇਲਜ਼ਾਮ ਲਗਾਇਆ ਜਾਂਦਾ ਹੈ ਕਿ ਬਹੁਗਿਣਤੀ ਤੀਸਰੀ ਦੁਨੀਆ ਦੇ ਮੁਲਕ ਅਜੇ ਵੀ ਸਨਅਤੀ ਤਬਦੀਲੀਆਂ ਰਾਹੀਂ ਵਿਕਸਿਤ ਹੋ ਕੇ ਆਧੁਨਿਕ ਪੂੰਜੀਵਾਦ ਦੇ ਕਾਇਦੇ ਕਾਨੂੰਨਾਂ ਵਿਚ ਵਿਚਰਨਾ ਨਹੀਂ ਸਿੱਖੇ ਬਹੁਤੇ ਮੁਲਕਾਂ ਨੂੰ ਤਾਂ ਕਈ ਦਹਾਕੇ ਬਰਤਾਨਵੀ ਹੁਕਮਰਾਨ ਇਹ ਕਹਿੰਦੇ ਰਹੇ ਕਿ ਅਸੀਂ ਹੀ ਹਾਂ ਜਿਨ੍ਹਾਂ ਨੇ ਪਛੜੇ ਮੁਲਕਾਂ ਵਿਚ ਜਾ ਕੇ ਆਰਥਿਕ,ਸਮਾਜਿਕ ਅਤੇ ਸਭਿਆਚਾਰਕ ਤਬਦੀਲੀਆਂ ਕੀਤੀਆਂ ਹਨ ਅਤੇ ਜਮਹੂਰੀਅਤਾਂ ਨੂੰ ਸਥਾਪਤ ਕੀਤਾ ਹੈ 20ਵੀਂ ਸਦੀ ਦੇ ਪਹਿਲੇ ਦਹਾਕਿਆਂ ਵਿਚ ਬਹੁ ਦੇਸ਼ਾਂ ਤੋਂ ਬਰਤਾਨੀਆ ਨੂੰ ਆਪਣੀਆਂ ਬਸਤੀਆਂ ਛੱਡ ਕੇ ਵਾਪਸ ਪਰਤਣਾ ਪਿਆ ਸੀ ਉਸ ਉਪਰੰਤ ਬੜਾ ਲੰਬਾ ਸਮਾਂ ਬਰਤਾਨੀਆ ਸਿੱਧੇ ਰੂਪ  ਕਿਸੇ ਨੂੰ ਵੀ ਤਬਦੀਲ ਕਰਨ ਲਈ ਨਹੀਂ ਗਿਆ ਪ੍ਰੰਤੂ ਦੁਨੀਆ ਦੀਆਂ ਬਦਲੀਆਂ ਸਮੀਕਰਨਾਂ ਅਨੁਸਾਰ ਅਮਰੀਕਾ ਦੀ ਅਗਵਾਈ ਵਿਚ ਇਰਾਕ, ਅਫਗਾਨਿਸਤਾਨ ਆਦਿ ਮੁਲਕਾਂ ਨੂੰ ਜਮਹੂਰੀਅਤ ਸਥਾਪਤ ਕਰਨ ਦੇ ਨਾਂ ਹੇਠ ਸਾਥ ਦੇ ਕੇ ਉਥੇ ਭਾਈਵਾਲ ਹੋਇਆ ਬੜਾ ਲੰਬਾ ਸਮਾਂ ਸਨਅਤੀ ਇਨਕਲਾਬਾਂ ਦੇ ਮੁੱਢ ਦਾ ਕੇਂਦਰ ਰਿਹਾ ਬਰਤਾਨੀਆ ਜਿਥੋਂ ਪੂੰਜੀਵਾਦ ਦੇ ਅਸਲ ਢੰਗ ਨੂੰ ਪ੍ਰਸਿੱਧ ਵਿਦਵਾਨ ਕਾਰਲ ਮਾਰਕਸ ਨੇ ਵੀ ਵਾਚਿਆ ਅਤੇ ਆਪਣੀ ਪ੍ਰਸਿੱਧ ਲਿਖਤ ਦਾਸ ਕੈਪੀਟਲ ਵਿਚ ਜ਼ਿਕਰ ਕੀਤਾ ਕਿ ਅਸਲ ਪੂੰਜੀਵਾਦ ਕਿਵੇਂ ਜਮਾਤੀ ਸਮਾਜ ਦੀ ਸਿਰਜਨਾ ਕਰਦਾ ਹੈ ਕਿਰਤ ਕਰਨ ਵਾਲਿਆਂ ਕੋਲ ਕਿਸੇ ਕਿਸਮ ਦੀ ਨਿੱਜੀ ਜਾਇਦਾਦ ਨਹੀਂ ਛੱਡਦਾ ਬਲਕਿ ਉਨ੍ਹਾਂ ਦੇ ਖੂਨ ਪਸੀਨੇ ਵਿਚੋਂ ਸਰਮਾਇਆ ਕੱਢ ਕੇ ਕੁਝ ਚੰਦ ਹਿੱਸਿਆਂ ਦੇ ਹਵਾਲੇ ਕਰ ਦਿੰਦਾ ਹੈ ਇਸ ਕਿਸਮ ਦੀ ਪੂੰਜੀਵਾਦ ਦੀ ਚਲਣ ਪ੍ਰਕਿਰਿਆ ਰਾਹੀਂ ਸਮਾਜ ਕਈ ਵਰਗਾਂ ਵਿਚ ਵੰਡਿਆ ਜਾਂਦਾ ਹੈ ਉਸ ਸਮੇਂ ਤਾਂ ਬੜਾ ਲੰਬਾ ਸਮਾਂ ਦੁਨੀਆ ਦੀਆਂ ਵੱਖ ਵੱਖ ਬਸਤੀਆਂ ਚੋਂ ਸਰਮਾਇਆ ਇਕੱਤਰ ਕਰਕੇ ਬਰਤਾਨਵੀ ਸਾਮਰਾਜ ਆਪਣੇ ਕਿਲੇ ਨੂੰ ਮਜਬੂਤ ਕਰਦਾ ਗਿਆ ਪ੍ਰੰਤੂ ਪਿਛਲੇ ਦੋ ਦਹਾਕਿਆਂ ਤੋਂ ਜਿਸ ਕਿਸਮ ਦਾ ਵਿਕਾਸ ਮਾਡਲ ਦੁਨੀਆ ਤੇ ਲਾਗੂ ਕੀਤਾ ਜਾ ਰਿਹਾ ਹੈ ਜਿਸ ਰਾਹੀਂ ਇਕ ਬਹੁਤ ਛੋਟੇ ਹਿੱਸੇ ਕੋਲ ਸਰਮਾਇਆ ਇਕੱਤਰ ਹੋ ਰਿਹਾ ਹੈ ਅਤੇ ਵੱਡਾ ਹਿੱਸਾ ਇਸ ਤੋਂ ਵਾਂਝਾ ਹੋ ਰਿਹਾ ਹੈ ਇਸ ਕਿਸਮ ਦੀ ਸਮਾਜਿਕ ਸੰਰਚਨਾ ਨੂੰ ਸਹੀ ਰੂਪ ਵਿਚ ਜਥੇਬੰਦਕ ਕਰਕੇ ਇਕ ਨਵੇਂ ਸਮਾਜ ਦੀ ਧਾਰਾ ਜੇ ਵਿਕਸਿਤ ਨਹੀਂ ਕੀਤੀ ਜਾਂਦੀ ਤਾਂ ਉਸ ਦਾ ਜਾਹਰਾ ਰੂਪ ਇੰਗਲੈਂਡ ਦੇ ਵੱਖਵੱਖ ਸ਼ਹਿਰਾਂ ਵਿਚ ਹੋਏ ਦੰਗਿਆਂ ਦੇ ਰੂਪ ਵਿਚ ਦੇਖਿਆ ਜਾ ਸਕਦਾ ਹੈ ਇਕ ਨਿੱਕੀ ਜਿਹੀ ਘਟਨਾ ਜਿਸ ਵਿਚ ਮੈਟਰੋਪਲੇਟਨ ਪੁਲਿਸ ਵਲੋਂ29ਸਾਲਾ ਨੌਜਵਾਨ ਮਾਰਕ ਡੌਗਨ ਦੀ ਨਾਰਥ ਲੰਡਨ ਦੇ ਟਿਨਹਿਮ ਖੇਤਰ ਵਿਚ ਮੌਤ ਹੋ ਗਈ ਸੀ ਡੌਗਨ ਬਰੌਡ ਵਾਟਰ ਫਾਰਮ ਅਸਟੇਟ ਦਾ ਬਸ਼ਿੰਦਾ ਸੀ ਜਿਸ ਵਿਚ ਮਾਰਕ ਡੌਗਨ ਨੂੰ ਇਕ ਚੰਗੇ ਇਨਸਾਨ ਦੇ ਤੌਰ ਤੇ ਜਾਣਿਆ ਜਾਂਦਾ ਸੀ ਇਸ ਦੀ ਮੌਤ ਤੋਂ ਬਾਅਦ ਜਿਸ ਕਿਸਮ ਨਾਲ ਬ੍ਰਿਟੇਸ ਰਾਜਨੀਤੀਵਾਨਾਂ ਅਤੇ ਮੀਡੀਆ ਵਲੋਂ ਇਸ ਮੁੱਦੇ ਤੋਂ ਬਾਅਦ ਵਾਪਰੇ ਲੁੱਟ ਮਾਰ ਦੇ ਘਟਨਾਕ੍ਰਮ ਨੂੰ ਉਲਿਖਤ ਕੀਤਾ ਗਿਆ ਕਿ ਕਿਸ ਤਰ੍ਹਾਂ ਬਿਨਾਂ ਮਾਨਸਿਕ ਤਵਾਜਨ ਰੱਖਿਆਂ ਇਹ ਲੁੱਟ ਖਸੁੱਟ ਸ਼ੁਰੂ ਕੀਤੀ ਗਈ ਹੈ ਜਿਸ ਵਿਚ ਪੂਰੀ ਤਰ੍ਹਾਂ ਜਰਾਇਮ ਪੇਸ਼ਾ ਹਿੱਸੇ ਸ਼ਾਮਲ ਹੋਏ ਸਨ ਇਹ ਦੰਗਾਕਾਰੀ ਲਗਾਤਾਰ ਗਲੀਆਂ ਵਿਚ ਲੁੱਟ ਖਸੁੱਟ ਕਰਦੇ ਰਹੇ ਇਸ ਤੋਂ ਇਲਾਵਾ ਇਸ ਨੂੰ ਕਿਸੇ ਹੱਦ ਤੱਕ ਇਸ ਤਰ੍ਹਾਂ ਅੰਕਿਤ ਕੀਤਾ ਗਿਆ ਕਿ ਇਕ ਵੱਡਾ ਹਿੱਸਾ ਬਰਤਾਨਵੀ ਸਮਾਜ ਵਿਚ ਰਹਿਣ ਦੇ ਕਾਬਲ ਨਹੀਂ ਹੈ ਦੂਸਰੇ ਪਾਸੇ ਲੁੱਟ ਮਾਰ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਹਿੱਸਿਆਂ ਨੇ ਆਪਣੀਆਂ ਹੀ ਪੈਦਾ ਕੀਤੀਆਂ ਵਸਤੂਆਂ ਦੀ ਭੰਨਤੋੜ ਕੀਤੀ ਅਤੇ ਲੁੱਟ ਖਸੁੱਟ ਕੀਤੀ ਤੱਤ ਰੂਪ ਵਿਚ ਇਸ ਸਮੁੱਚੇ ਘਟਨਾਕ੍ਰਮ ਨੂੰ ਜਿਵੇਂ ਮੀਡੀਆ ਵਲੋਂ ਪ੍ਰਚਾਰਿਆ ਗਿਆ ਹੈ ਉਸ ਤੋਂ ਸਪਸ਼ਟ ਦਿਖਾਈ ਦਿੰਦਾ ਹੈ ਕਿ ਬਰਤਾਨਵੀ ਸਮਾਜ ਅੰਦਰ ਕਾਫ਼ੀ ਕੁਝ ਅਜਿਹਾ ਵਾਪਰ ਰਿਹਾ ਹੈ ਜਿਹੜਾ ਲਗਾਤਾਰ ਬੇਚੈਨੀ ਨੂੰ ਜਨਮ ਦੇ ਰਿਹਾ ਹੈ ਇਨ੍ਹਾਂ ਘਟਨਾਵਾਂ ਨੂੰ ਸਹੀ ਸੰਦਰਭ ਵਿਚ ਪਰਖਦੇ ਹੋਏ ਪ੍ਰਸਿੱਧ ਵਿਦਵਾਨ ਡੇਵਿਡ ਹਾਰਵੇ ਨੇ ਕਿਹਾ ਕਿ ਜਿਸ ਕਿਸਮ ਦਾ ਪੂੰਜੀਵਾਦ ਵਿਕਸਿਤ ਹੋਇਆ ਹੈ ਉਸ ਨੇ ਰਾਜਨੀਤੀ ਤੋਂ ਲੈ ਕੇ ਆਮ ਬੰਦੇ ਤੱਕ ਦੀ ਸਮਝਦਾਰੀ ਨੂੰ ਪੁਲੀਤ ਕਰ ਦਿੱਤਾ ਹੈ ਹਰ ਕੋਈ ਤਾਕਤ ਅਤੇ ਨਿੱਜੀ ਸਰਮਾਇਆਕਾਰੀ ਨੂੰ ਇਕੱਤਰ ਕਰਨ ਦੇ ਚੱਕਰ ਵਿਚ ਪਿਆ ਹੋਇਆ ਹੈ ਲਗਾਤਾਰ ਨੈਤਿਕ ਮੁੱਲ ਗਿਰਾਵਟ ਵੱਲ ਰਹੇ ਹਨ ਜਿਸ ਕਿਸਮ ਦੀ ਪੂੰਜੀਵਾਦੀ ਸਮਾਜ ਵਾਲੀ ਸੰਰਚਨਾ ਵਿਚ ਅਸੀਂ ਰਹਿ ਰਹੇ ਹਾਂ ਉਸ ਵਿਚ ਹਰ ਕੋਈ ਚਾਹੇ ਉਹ ਕਿਸੇ ਕਾਰਪੋਰੇਸ਼ਨ ਦਾ ਉਚ ਅਹੁਦੇ ਵਾਲਾ ਹੋਵੇ ਤੇ ਚਾਹੇ ਕੋਈ ਸਿਆਸੀ ਤਾਕਤ ਵਾਲਾ ਹੋਵੇ ਉਹ ਆਪਣੀ ਯੋਗਤਾ ਰਾਹੀਂ ਪੈਸੇ ਇਕੱਤਰ ਕਰਨ ਦੇ ਢੰਗ ਤਰੀਕੇ ਰਾਹੀਂ ਕਿਸੇ ਨਾ ਕਿਸੇ ਸਕੈਂਡਲ ਵਿਚ ਫਸਿਆ ਹੋਇਆ ਹੈ ਜਿਸ ਕਿਸਮ ਦਾ ਰੂਪ ਪਹਿਲਾ ਹੀ ਰੂਪਿਟ ਮਾਰਡੋਕ ਰਾਹੀਂ ਸਾਹਮਣੇ ਆਇਆ ਹੈ ਜਿਸ ਨੇ ਇਕ ਕਿਸਮ ਦੇ ਅਜਿਹਾ ਮੀਡੀਆ ਸਥਾਪਤ ਕਰ ਦਿੱਤਾ ਸੀ ਜਿਸ ਰਾਹੀਂ ਹਰ ਕਿਸਮ ਦੀ ਰਾਜਨੀਤੀ ਨੂੰ ਆਪਣੇ ਢੰਗ ਨਾਲ ਚਲਾਇਆ ਜਾ ਸਕਦਾ ਸੀ ਇਨ੍ਹਾਂ ਉਦਾਸ ਕਰ ਦੇਣ ਵਾਲੀਆਂ ਘਟਨਾਵਾਂ ਨੂੰ ਸਮਝਣਾ ਅਤੇ ਇਨ੍ਹਾਂ ਨੂੰ ਸਹੀ ਦਿਸ਼ਾ ਵੱਲ ਤੋਰਨਾ ਆਪਣੇ ਆਪ ਅੱਗੇ ਵੱਡਾ ਸਵਾਲ ਹੈ ਹਾਲਾਂਕਿ ਕਈ ਕਿਸਮ ਦੇ ਵਿਰੋਧ ਦੁਨੀਆ ਵਿਚ ਉਠੇ ਹਨ ਜਿਨ੍ਹਾਂ ਨੇ ਆਸ ਜਗਾਈ ਹੈ ਉਸ ਵਿਚ ਸਪੇਨ, ਗਰੀਸ ਅਤੇ ਲਾਤੀਨੀ ਅਮਰੀਕਾ ਆਦਿ ਸੰਘਰਸ਼ ਬੜੇ ਹੀ ਵਧੀਆ ਢੰਗ ਨਾਲ ਜਥੇਬੰਦਕ ਹੋ ਕੇ ਪੂੰਜੀਵਾਦ ਦੇ ਖਿਲਾਫ਼ ਲੜੇ ਜਾ ਰਹੇ ਹਨ ਦੂਸਰੇ ਸੰਸਾਰ ਦੇ ਹਿੱਸਿਆਂ ਨੂੰ ਇਨ੍ਹਾਂ ਸੰਘਰਸ਼ਾਂ ਤੋਂ ਸਬਕ ਲੈਣੇ ਚਾਹੀਦੇ ਹਨ ਕਿ ਕਿਸ ਤਰ੍ਹਾਂ ਦੀਆਂ ਲੜਾਈਆਂ ਲੜੀਆਂ ਜਾਣ ਅਤੇ ਕਿਸ ਦਿਸ਼ਾ ਵੱਲ ਲੜੀਆਂ ਜਾਣ ਇਸ ਸਵਾਲ ਦਾ ਜਵਾਬ ਕੋਈ ਬਹੁਤਾ ਅਸਾਨ ਨਹੀਂ ਹੈ ਪ੍ਰੰਤੂ ਜੇਕਰ ਕੁਝ ਹੱਦ ਤੱਕ ਹੀ ਸਵਾਲ ਖੜ੍ਹੇ ਕਰਨੇ ਹੀ ਸਿੱਖ ਲਈਏ ਤਾਂ ਕੱਲ੍ਹ ਨੂੰ ਉਨ੍ਹਾਂ ਦੇ ਠੀਕ ਜਵਾਬ ਵੀ ਲੱਭੇ ਜਾ ਸਕਦੇ ਹਨ

ਲੰਡਨ ਵਿਚ ਵਾਪਰੀਆਂ ਘਟਨਾਵਾਂ ਨੇ ਇਕ ਗੱਲ ਸਿੱਧ ਕਰ ਦਿੱਤੀ ਹੈ ਕਿ ਉਥੋਂ ਦੇ ਬਹੁਗਿਣਤੀ ਹੇਠਲੇ ਤਬਕੇ ਵਿਚ ਅਜੇ ਵੀ ਕਿਸੇ ਕਿਸਮ ਦੀ ਕੋਈ ਸਹੀ ਸਮਝਦਾਰੀ ਨਹੀਂ ਹੈ ਕਿਸੇ ਕਿਸਮ ਦਾ ਜਥੇਬੰਦਕ ਐਸਾ ਤਾਣਾਬਾਣਾ ਵੀ ਨਹੀਂ ਹੈ ਜੋ ਅਜਿਹੀਆਂ ਘਟਨਾਵਾਂ ਨੂੰ ਰੋਕ ਸਕਦਾ ਹੋਵੇ ਅਤੇ ਸਹੀ ਦਿਸ਼ਾ ਪ੍ਰਦਾਨ ਕਰ ਸਕਦਾ ਹੋਵੇ ਬਹੁਤ ਦੇਰ ਪਹਿਲਾਂ4ਨਵੰਬਰ 1953ਨੂੰ ਪ੍ਰਸਿੱਧ ਵਿਦਵਾਨ ਕਾਰਲ ਮਾਰਕਸ ਨੇ ਨਿਊਯਾਰਕ ਡੇਲੀ ਟ੍ਰਿਬਿਊਨ ਵਿਚ ਇਕ ਲਿਖਤ ਲਿਖੀ ਸੀ ਜਿਸ ਦਾ ਆਧਾਰ ਇਹ ਸੀ ਕਿ ਪਰਸਟੋਨ ਵਿਚ ਵੈਗਨ ਦੰਗੇ ਵਾਪਰੇ ਸਨ ਜਿਸ ਸਬੰਧੀ ਉਨ੍ਹਾਂ ਨੇ ਉਥੋਂ ਦੇ ਲੀਡਰ ਮਿਸਟਰ ਕੁਬੇਲ ਨੂੰ ਕਿਹਾ ਸੀ ਕਿ ਇਕ ਮੀਟਿੰਗ ਕੀਤੀ ਜਾਵੇ ਜਿਸ ਵਿਚ ਮਜਦੂਰ ਇਕੱਤਰ ਹੋਣ ਅਤੇ ਲੋਕਾਂ ਤੋਂ ਮੁਆਫ਼ੀ ਮੰਗਣ ਕਿ ਉਨ੍ਹਾਂ ਨੇ ਇਹ ਜੋ ਕੁਝ ਕੀਤਾ ਹੈ ਗਲਤ ਕੀਤਾ ਹੈ ਉਹ ਹੀ ਹਨ ਜੋ ਇਸ ਪ੍ਰਾਪਰਟੀ ਨੂੰ ਬਣਾਉਂਦੇ ਹਨ ਅਤੇ ਉਨ੍ਹਾਂ ਨੂੰ ਇਸ ਪ੍ਰਾਪਰਟੀ ਨੂੰ ਤਬਾਹ ਕਰਕੇ ਕਿਸੇ ਵੀ ਵਿਅਕਤੀ ਦੇ ਜਜ਼ਬਾਤਾਂ ਨਾਲ ਖੇਡਣਾ ਨਹੀਂ ਚਾਹੀਦਾ ਉਨ੍ਹਾਂ ਨੂੰ ਚਾਹੀਦਾ ਹੈ ਕਿ ਉਹ ਮਨੁੱਖੀ ਜੀਵਨ ਅਤੇ ਜਾਇਦਾਦ ਦੀ ਇੱਜ਼ਤ ਕਰਨ ਅਤੇ ਸ਼ਾਂਤਮਈ ਅਤੇ ਜਥੇਬੰਦਕ ਰੂਪ ਵਿਚ ਮਸਲੇ ਉਪਰ ਸੰਘਰਸ਼ ਕਰਨ ਇਸੇ ਸੰਦਰਭ ਵਿਚ ਉਨ੍ਹਾਂ ਕਿਹਾ ਕਿ ਮਜ਼ਦੂਰ ਜਮਾਤ ਲਈ ਇਹ ਬੜਾ ਔਖਾ ਹੁੰਦਾ ਹੈ ਕਿ ਉਨ੍ਹਾਂ ਨੂੰ ਸ਼ਾਂਤਮਈ, ਇਕਜੁਟ ਅਤੇ ਬੜੇ ਸਲੀਕੇ ਨਾਲ ਸਹੀ ਦਿਸ਼ਾ ਵੱਲ ਤੋਰਿਆ ਜਾਵੇ ਪ੍ਰੰਤੂ ਇਸ ਕਿਸਮ ਦੀਆਂ ਘਟਨਾਵਾਂ ਤੱਤ ਰੂਪ ਵਿਚ ਮਜ਼ਦੂਰਾਂ ਦੇ ਖਿਲਾਫ਼ ਹੀ ਜਾਂਦੀਆਂ ਹਨ ਇਸ ਕਿਸਮ ਦਾ ਮਾਹੌਲ ਖੜ੍ਹਾ ਕਰ ਦਿੱਤਾ ਜਾਂਦਾ ਹੈ ਜਿਸ ਤਰ੍ਹਾਂ ਜਚਾ ਦਿੱਤਾ ਜਾਂਦਾ ਹੈ ਕਿ ਘੱਟ ਪੜ੍ਹੇ, ਕਿਰਤੀ ਅਤੇ ਆਮ ਲੋਕ ਅਜਿਹਾ ਹੀ ਕਰਦੇ ਹਨ ਇਸ ਕਰਕੇ ਉਨ੍ਹਾਂ ਨੂੰ ਕੰਟਰੋਲ ਕਰਨ ਵਾਸਤੇ ਕਾਨੂੰਨ ਅਤੇ ਪੁਲਿਸ ਸਥਾਪਤ ਕਰਨੀ ਪੈਂਦੀ ਹੈ ਇਸ ਕਿਸਮ ਦੀ ਸਮਝਦਾਰੀ ਨੂੰ ਮੀਡੀਆ ਅਤੇ ਬਰਤਾਨਵੀ ਹੁਕਮਰਾਨਾਂ ਨੇ ਬੜਾ ਖੁੱਲ੍ਹ ਕੇ ਵਿਚਾਰਿਆ ਹੈ ਅਤੇ ਦੂਸਰੇ ਪਾਸੇ ਜਿਨ੍ਹਾਂ ਭਾਈਚਾਰਿਆਂ ਨੇ ਇਨ੍ਹਾਂ ਲੁੱਟ ਖਸੁੱਟ ਕਰਨ ਵਾਲੇ ਹਿੱਸਿਆਂ ਨਾਲ ਮੜਿਕਣ ਲਈ ਆਪਣੀ ਰਾਖੀ ਆਪ ਕਰਨ ਦੀ ਵਕਾਲਤ ਕੀਤੀ ਹੈ ਉਹ ਤੱਤ ਰੂਪ ਵਿਚ ਇਹ ਨਹੀਂ ਸਮਝ ਪਾਏ ਕਿ ਕੱਲ੍ਹ ਨੂੰ ਅਸੀਂ ਜਾਂ ਸਾਡੇ ਭਾਈਚਾਰੇ ਵਿਚ ਵੀ ਅਜਿਹੇ ਨੌਜਵਾਨ ਹੋਣਗੇ ਜੋ ਕਿਸੇ ਨਾ ਕਿਸੇ ਕਿਸਮ ਨਾਲ ਬੇਰੁਜ਼ਗਾਰੀ ਆਦਿ ਦੇ ਸਤਾਏ ਹੋਏ ਦੰਗਿਆਂ ਵਿਚ ਭਾਈਵਾਲ ਹੋ ਸਕਦੇ ਹਨ ਉਨ੍ਹਾਂ ਦੀ ਰੱਖਿਆ ਕਰਨ ਢੰਗ ਕੀ ਹੋਵੇਗਾ ਸੋ ਤੱਤ ਰੂਪ ਵਿਚ ਇਸ ਘਟਨਾਕ੍ਰਮ ਨੂੰ ਬਰਤਾਨੀਆ ਦੇ ਸਮਾਜ ਅੰਦਰ ਪੈਦਾ ਹੋਏ ਪੂੰਜੀਵਾਦ ਦੇ ਢੰਗ ਤਰੀਕੇ ਰਾਹੀਂ ਖੜ੍ਹੀਆਂ ਹੋਈਆਂ ਦਿੱਕਤਾਂ ਨੂੰ ਸਮਝਣ ਦੀ ਜ਼ਰੂਰਤ ਹੈ ਕਿ ਕਿਸਮ ਨਾਲ ਆਰਥਿਕਤਾ ਵਿਚ ਤਬਦੀਲੀ ਕੀਤੀ ਜਾਵੇ ਤਾਂ ਕਿ ਅਜਿਹੇ ਸਮਾਜ ਦੀ ਸਿਰਜਨਾ ਹੋ ਸਕੇ ਜਿਸ ਰਾਹੀਂ ਇਸ ਕਿਸਮ ਦੇ ਦੰਗਾ ਫਸਾਦ ਨਾ ਵਾਪਰਨ